29
MAY
2019

Recreational Trip of 10+2 Students

ਖਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ਵਿਦਿਆਰਥੀਆਂ ਨੇ
ਲਗਾਇਆ ਵਿੱਦਿਅਕ ਟੂਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਬੀਬੀ ਸ਼ਰਨ ਕੌਰ
ਖਾਲਸਾ ਕਾਲਜ, ਸੀ ਚਮਕੌਰ ਸਾਹਿਬ ਕਾਲਜ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ
ਵਿਦਿਆਰਥੀਆਂ ਦੀ ਰੋਜਾਨਾ ਪੜ੍ਹਾਈ ਤੋਂ ਹੱਟ ਕੇ ਸਧਾਰਨ ਗਿਆਨ ਵਿੱਚ ਵਾਧੇ ਅਤੇ ਮਨੋਰੰਜਨ ਲਈ ਛੱਤਬੀੜ
ਚਿੜੀਆਘਰ, ਜ਼ੀਰਕਪੁਰ ਘੁੰਮਣ ਲਈ ਟੂਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ
ਛੱਤਬੀੜ ਚਿੜੀਆਘਰ ਵਿੱਚ ਸੁੱਚਜੇ ਅਤੇ ਸਾਂਭ ਸੰਭਾਲ ਨਾਲ ਰੱਖੇ ਗਏ ਵੱਖੋ-ਵੱਖਰੀਆਂ ਦੁਰਲੱਭ ਪ੍ਰਜਾਤੀਆਂ ਦੇ
ਜੀਵ-ਜੰਤੂ, ਪਸ਼ ਅਤੇ ਪੰਛੀਆਂ ਦੇ ਜੀਵਨ ਅਤੇ ਰਹਿਣ-ਸਹਿਣ ਬਾਰੇ ਜਾਣਕਾਰੀਆਂ ਪ੍ਰਾਪਤ ਕੀਤੀਆਂ। ਇਸ
ਮੌਕੇ ਬੱਚਿਆਂ ਨੇ ਪਸ਼ੂ-ਪੰਛੀਆਂ ਅਤੇ ਜੀਵ-ਜੰਤੂਆਂ ਦੀ ਸਾਂਭ-ਸੰਭਾਲ ਅਤੇ ਬਚਾਅ ਲਈ ਯਤਨ ਕਰਨ ਦਾ ਪ੍ਰਣ
ਵੀ ਕੀਤਾ। ਇਸ ਮੌਕੇ 10+1 ਅਤੇ 10+2 ਦੇ ਵਿਦਿਆਰਥੀਆਂ ਨੇ ਪ੍ਰੋ. ਅਰੁਣ ਕੁਮਾਰ ਚੋਪੜਾ, ਡਾ ਸੁਮੀਤ
ਕੌਰ, ਪ੍ਰੋ. ਸੁਖਵੀਰ ਕੌਰ, ਪ੍ਰੋ. ਲਵਪ੍ਰੀਤ ਕੌਰ ਦੀ ਅਗਵਾਈ ਅਧੀਨ ਇਸ ਟੂਰ ਪ੍ਰੋਗਰਾਮ ਦਾ ਪੂਰਾ ਅਨੰਦ
ਮਾਣਿਆ।

Leave a Reply

*

captcha *