ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ਸਮਾਜ ਵਿਿਗਆਨ ਵਿਭਾਗ ਦੁਆਰਾ ਪ੍ਰਿੰਸੀਪਲ ਡਾ. ਜਸਵੀਰ ਸਿੰਘ ਜੀ ਦੀ ਰਹਿਨੁਮਾਈ ਅਧੀਨ “ਸੰਵਿਧਾਨ ਦਿਵਸ” ਨੂੰ ਸਮਰਪਿਤ ਆਨਲਾਈਨ ਅੰਤਰ-ਕਾਲਜ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵੱਖੋ-ਵੱਖਰੇ ਕਾਲਜਾਂ ਤੋਂ 74 ਵਿਿਦਆਰਥੀਆਂ ਦੁਆਰਾ ਹਿੱੱਸਾ ਲਿਆ ਗਿਆ।ਇਸ ਕੁਇਜ਼ ਵਿੱਚ ਸੰਵਿਧਾਨ ਦੇ ਇਤਿਹਾਸਿਕ ਪਿਛੋਕੜ, ਬਣਤਰ ਅਤੇ ਸੰਵਿਧਾਨ ਦੇ ਮਹੱਤਵ ਨਾਲ ਸੰਬੰਧਿਤ ਵੱਖੋ-ਵੱਖਰੇ ਰੌਚਕ ਅਤੇ ਜਾਣਕਾਰੀ ਭਰਪੂਰ ਸਵਾਲ ਸ਼ਾਮਿਲ ਕੀਤੇ ਗਏ, ਜਿਨ੍ਹਾਂ ਦਾ ਮਨੋਰਥ ਨੌਜਵਾਨਾਂ ਵਿੱਚ ਸੰਵਿਧਾਨ ਪ੍ਰਤੀ ਸਤਿਕਾਰ ਅਤੇ ਵਿਸ਼ਵਾਸ਼ ਪੈਦਾ ਕਰਨਾ ਸੀ। ਇਸ ਕੁਇਜ਼ ਮੁਕਾਬਲੇ ਪ੍ਰਤੀ ਬਹੁ-ਗਿਣਤੀ ਕਾਲਜਾਂ ਦੇ ਵਿਿਦਆਰਥੀਆਂ ਵਿੱਚ ਉਤਸ਼ਾਹਜਨਕ ਰੁਝਾਨ ਪਾਇਆ ਗਿਆ। ਇਸ ਮੁਕਾਬਲੇ ਵਿੱਚ ਜ਼ਬੇਰ ਅਹਿਮਦ, ਸਰਕਾਰੀ ਡਿਗਰੀ ਕਾਲਜ, ਸੁਰਕੋਟੇ (ਜੰਮੂ ਕਸ਼ਮੀਰ) ਨੇ ਪਹਿਲਾ ਸਥਾਨ, ਬਬਨਪ੍ਰੀਤ ਕੌਰ, ਮਾਤਾ ਗੰਗਾ ਖਾਲਸਾ ਕਾਲਜ ਫਾਰ ਵੁਮੈਨ, ਮੰਜੀ ਸਾਹਿਬ ਕੋਟਾਂ (ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦੂਸਰਾ ਸਥਾਨ ਅਤੇ ਹਰਮਿੰਦਰ ਸਿੰਘ, ਸਰਕਾਰੀ ਕਾਲਜ ਰੂਪਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਸੰਵਿਧਾਨ ਦਿਵਸ ਨੂੰ ਸਮਰਪਿਤ ਇਹ ਮੁਕਾਬਲਾ ਜਿੱਥੇ ਵਿਿਦਆਰਥੀਆਂ ਦਾ ਅਕਾਦਮਿਕ ਪੱਧਰ ਨਿਖਾਰਦਾ ਹੈ ਉੱੱਥੇ ਹੀ ਉਹਨਾਂ ਵਿੱਚ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਰੌਚਕਤਾ ਪੈਦਾ ਕਰਦਾ ਹੈ। ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਸਾਰੇ ਪ੍ਰਤੀਭਾਗੀਆਂ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ ਇਸ ਆਸ ਨਿਰਾਸ਼ੇ ਮਾਹੌਲ ਦੌਰਾਨ ਮੁਕਾਬਲੇ ਵਿੱਚ ਹਿੱਸਾ ਲਿਆ।ਉਹਨਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਿਦਆਰਥੀਆਂ ਵਿੱਚ ਆਸ, ਉਮੀਦ, ਜਾਗਰੂਕਤਾ, ਆਸ਼ਾ ਪੈਦਾ ਕਰਦੇ ਹਨ ਅਤੇ ਉਹ ਭਵਿੱਖ ਲਈ ਆਸਵੰਦ ਹੋ ਕੇ ਸੁਪਨੇ ਸਿਰਜਦੇ ਹਨ।ਉਹਨਾਂ ਨੇ ਵਿਿਦਆਰਥੀਆਂ ਨੂੰ ਹਮੇਸ਼ਾ ਵਿੱੱਦਿਅਕ ਅਤੇ ਸਹਿ-ਵਿੱੱਦਿਅਕ ਗਤੀਵਿਧੀਆਂ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੁਇਜ਼ ਇੰਚਾਰਜ ਪ੍ਰੋ. ਸੁਖਵੀਰ ਕੌਰ ਨੇ ਜਾਣਕਾਰੀ ਦਿੱਤੀ ਕਿ ਸਾਰੇ ਪ੍ਰਤੀਭਾਗੀਆਂ ਨੂੰ ਈ-ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ।