ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ਕਮਿਸਟਰੀ ਵਿਭਾਗ ਵੱਲੋਂ ‘ਵਿਸ਼ਵ ਪਾਣੀ ਦਿਵਸ’ ਮਨਾਇਆ ਗਿਆ।ਇਸ ਮੌਕੇ ‘ਪਾਣੀ ਦੀ ਮਹੱਤਤਾ’ ਥੀਮ ਅਧਾਰਿਤ ਅੰਤਰ ਕਾਲਜ/ ਯੂਨੀਵਰਸਿਟੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਪਵਿੱਤਰ ਗੁਰਬਾਣੀ ਦੇ ਹਵਾਲਿਆਂ ਨਾਲ ਪਾਣੀ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟ ਕੀਤੇ।ਉਨ੍ਹਾਂ ਕਾਲਜ ਵਿਿਦਆਰਥੀਆਂ ਨੂੰ ਸਮੁੱਚੇ ਸਮਾਜ ਦੀ ਅਗਵਾਈ ਕਰਦਿਆਂ ਵਾਤਾਵਰਣ ਪੱਖੀ ਭੂਮਿਕਾ ਨਿਭਾਉਣ ਵਾਲੀਆ ਸੰਸਥਾਵਾਂ ਨਾਲ ਸਹਿਯੋਗੀ ਭੂਮਿਕਾ ਨਿਭਾਉਂਦਿਆਂ ਪਾਣੀ ਦੀ ਸੰਭਾਲ, ਪਾਣੀ ਬਚਾਉਣ ਅਤੇ ਪਾਣੀ ਦੀ ਸ਼ੁੱਧਤਾ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ।ਇਸਦੇ ਨਾਲ ਹੀ ਉਨ੍ਹਾਂ ਨੇ ਪੋਸਟਰ ਮੇਕਿੰਗ ਮੁਕਾਬਲਿਆਂ ਦੇ ਭਾਗੀਦਾਰਾਂ ਤੇ ਜੇਤੂ ਪ੍ਰਤੀਯੋਗੀਆਂ ਨੂੰ ਮੁਬਾਰਕਬਾਦ ਦਿੱਤੀ।ਇਸ ਮੁਕਾਬਲੇ ਦੌਰਾਨ ਵਿਿਦਆਰਥੀਆਂ ਨੇ ਪਾਣੀ ਦੀ ਮਹੱਤਤਾ, ਲੋੜ, ਸ਼ੁੱਧਤਾ ਆਦਿ ਨੂੰ ਦਰਸਾਉਂਦੇ ਭਾਵਪੂਰਤ ਪੋਸਟਰ ਤਿਆਰ ਕੀਤੇ।ਜਿਨ੍ਹਾਂ ਵਿੱਚ ਵਿਿਦਆਰਥੀਆਂ ਦੀ ਕਲਾਤਮਿਕ ਪ੍ਰਤਿਭਾ ਦੇ ਨਾਲ-ਨਾਲ ਸੂਝ-ਬੂਝ ਦਾ ਚਿਤਰਨ ਬਾਖੂਬੀ ਪੇਸ਼ ਹੋਇਆ।ਇਸ ਮੁਕਾਬਲੇ ਵਿੱਚ ਦਿਲਪ੍ਰੀਤ ਸਿੰਘ (ਬੀ.ਏ., ਬੀ.ਐੱਡ. ਸਮੈਸਟਰ ਅੱਠਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ) ਨੇ ਪਹਿਲਾ ਸਥਾਨ, ਕਿਰਨਦੀਪ ਕੌਰ (ਬੀ.ਐੱਸ.ਸੀ. ਭਾਗ-ਤੀਜਾ ਮੈਡੀਕਲ) ਨੇ ਦੂਜਾ ਸਥਾਨ ਅਤੇ ਰਮਨਦੀਪ ਕੌਰ (ਬੀ.ਏ. ਭਾਗ-ਤੀਜਾ) ਨੇ ਤੀਜਾ ਸਥਾਨ ਹਾਸਿਲ ਕੀਤਾ।ਕਮਿਸਟਰੀ ਵਿਭਾਗ ਦੇ ਪ੍ਰੋ. ਜਸਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਭਾਗੀਦਾਰਾਂ ਨੂੰ ਈ-ਸਰਟੀਫਿਕੇਟ ਜਾਰੀ ਕੀਤੇ ਜਾਣਗੇ।ਇਸ ਮੌਕੇੇ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਤੇਜਿੰਦਰ ਕੌਰ, ਪ੍ਰੋ. ਜਗਰੂਪ ਸਿੰਘ, ਡਾ. ਸੰਦੀਪ ਕੌਰ, ਡਾ. ਸੁਮੀਤ ਕੌਰ, ਪ੍ਰੋ. ਸੁਖਵੀਰ ਕੌਰ, ਪ੍ਰੋ. ਅੰਮ੍ਰਿਤਾ ਸੇਖੋਂ, ਪ੍ਰੋ. ਮਧੂ ਡਡਵਾਲ, ਪ੍ਰੋ. ਅਰੁਣ ਕੁਮਾਰ ਚੋਪੜਾ ਅਤੇ ਸਮੂਹ ਸਟਾਫ਼ ਹਾਜ਼ਰ ਸੀ।
ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ‘ਵਿਸ਼ਵ ਪਾਣੀ ਦਿਵਸ’ ਮੌਕੇ ਆਨਲਾਈਨ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।
March 23, 2021March 23, 2021 Khalsa College, Chamkaur SahibKhalsa College, Chamkaur Sahib 0 Comments
Related Posts
Webinar on Academic Leadership-Guiding through the Crisis on 6.8.2020
ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵੱਲੋਂ ‘ਅਕਾਦਮਿਕ ਲੀਡਰਸ਼ਿਪ ^ ਗਾਈਡਿੰਗ ਥਰੂ ਦਾ ਕਰਾਇਸਿਸ’ ਵਿਸ਼ੇ *ਤੇ ਵੈਬੀਨਾਰ ਦਾ ਆਯੋਜਨ ਡਾH ਜੈਯੰਤੀ ...
ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਨੇ ਧਾਰਮਿਕ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੀਤਾ ਵਜ਼ੀਫਾ ਹਾਸਲ
ਨੌਜਵਾਨ ਪੀੜੀ ਨੂੰ ਧਰਮ, ਵਿਰਸੇ ਅਤੇ ਨੈਤਿਕਤਾ ਨਾਲ ਜੋੜਨਾ ਸ਼ੋਮਣੀ ਕਮੇਟੀ ਦੀ ਪ੍ਰਾਥਮਿਕਤਾ: ਜਥੇਦਾਰ ਅਜਮੇਰ ਸਿੰਘ ਜੀ ਖੇੜਾ। ਸ਼ੋ੍ਰਮਣੀ ਗੁਰਦੁਆਰਾ ...
SAFER INTERNET DAY-Poster Making Competition
The Department of Computer Science is organising a Poster Making Competition for students in lieu of SAFER INTERNET DAY ( ...