05
MAY
2021

ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋਂ ਮਨਾਇਆ ਗਿਆ ਪੰਜਵਾਂ ਸਥਾਪਨਾ ਦਿਵਸ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ
ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਲੋਂ ਪੰਜਵਾਂ ਸਥਾਪਨਾ ਦਿਵਸ ਮਨਾਇਆ ਗਿਆ।ਇਸ ਮੌਕੇ
ਕੋਵਿਡ -19 ਸੰਬੰਧੀ ਸਿਹਤ ਵਿਭਾਗ ਦੀਆ ਹਦਾਇਤਾਂ ਦੀ ਪਾਲਣਾ ਕਰਦਿਆਂ ਕਾਲਜ ਸਟਾਫ਼ ਵੱੱਲੋਂ
ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਕਾਲਜ ਦੀਆਂ ਹੁਣ ਤੱੱਕ
ਦੀਆਂ ਪ੍ਰਾਪਤੀਆਂ ਅਤੇ ਭਵਿੱੱਖ ਮੁਖੀ ਯੋਜਨਾਵਾਂ ਦੀ ਸਫਲਤਾ ਲਈ ਅਤੇ ਇਸਦੇ ਨਾਲ ਹੀ ਕੋਵਿਡ-19
ਦੇ ਮਨੁੱੱਖਤਾ ਤੇ ਪੈ ਰਹੇ ਮਾਰੂ ਅਸਰਾਂ ਤੋਂ ਬਚਾ ਅਤੇ ਸਮੁੱਚੀ ਲੁਕਾਈ ਦੀ ਤੰਦਰੁਸਤੀ ਲਈ ਗੁਰੂ ਚਰਨਾਂ
ਵਿੱੱਚ ਅਰਦਾਸ ਕੀਤੀ ਗਈ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆ
ਦੱੱਸਿਆ ਕਿ ਸਫਲ ਸਿੱਖਿਆ ਸੰਸਥਾਵਾਂ ਦੀ ਪਹਿਚਾਣ ਅਨੁਸ਼ਾਸਨ, ਮਿਆਰੀ ਸਿੱਖਿਆ, ਖਿਡਾਰੀਆਂ ਨੂੰ
ਮਿਲਣ ਵਾਲੀ ਅਗਵਾਈ ਅਤੇ ਸਹੂਲਤਾਂ, ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾਂਦੇ
ਯਤਨਾਂ, ਹੋਣਹਾਰ ਪਛੜੇ ਵਰਗਾਂ ਅਤੇ ਆਰਥਿਕ ਤੌਰ ਤੇ ਗਰੀਬ ਬੱਚਿਆਂ ਨੂੰ ਮਿਲਣ ਵਾਲੇ ਵਜੀਫਿਆਂ,
ਵਾਜਿਬ ਫੀਸਾਂ, ਪ੍ਰਿੰਸੀਪਲ ਦੇ ਤਜਰਬਿਆ ਅਧਾਰਿਤ ਅਗਵਾਈ , ਸਟਾਫ਼ ਦੇ ੳੱੱੁਚ ਸਿੱਖਿਅਤ ਅਤੇ
ਅਨੁਭਵੀ ਹੋਣ ਅਤੇ ਸਭ ਤੋਂ ਵੱਧ ਵਿਿਦਆਰਥੀਆਂ ਦੁਆਰਾ ਵੱਖੋ ਵੱਖਰੇ ਖੇਤਰਾਂ ਵਿੱਚ ਕੀਤੀਆਂ
ਪ੍ਰਾਪਤੀਆਂ ਤੋਂ ਹੁੰਦੀ ਹੈ। ਇਨ੍ਹਾਂ ਉਪਰੋਕਤ ਗੁਣਾਂ ਨੂੰ ਧਾਰਨ ਕਰਦਿਆਂ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ
ਸ੍ਰੀ ਚਮਕੌਰ ਸਾਹਿਬ ਨੇ ਹਰ ਖੇਤਰ ਵਿੱਚ ਮਿਸਾਲੀ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਕਾਲਜ ਵੱਲੋਂ
ਅੱਜ ਆਪਣੇ ਪੰਜ ਸਾਲਾਂ ਸਥਾਪਨਾ ਦਿਵਸ ਨੂੰ ਮਾਣ ਨਾਲ ਮਨਾਇਆ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ
ਸੁਹਿਰਦ ਇਲਾਕਾ ਨਿਵਾਸੀਆਂ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਸੰਸਥਾ ਹੋਂਦ ਵਿੱਚ ਆਈ ਅਤੇ
ਵਿਦਆਰਥੀਆਂ ਦੇ ਮਾਪਿਆਂ ਜਿਨ੍ਹਾਂ ਸੰਸਥਾਂ ਪ੍ਰਤੀ ਵਿਸ਼ਵਾਸ ਜਤਾਇਆ ਅਤੇ ਹਰ ਉਸ ਸਖ਼ਸ਼ ਜਿਸਨੇ
ਸੰਸਥਾਂ ਦੀ ਉਨਤੀ ਲਈ ਯੋਗਦਾਨ ਪਾਇਆ, ਦਾ ਵਿਸ਼ੇਸ਼ ਧੰਨਵਾਦ। ਇਸ ਮੌਕੇ ਪ੍ਰੋ. ਜਗਰੂਪ ਸਿੰਘ, ਪ੍ਰੋ.
ਅੰਮ੍ਰਿਤਾ, ਪ੍ਰੋ.ਅਰੁਣ ਕੁਮਾਰ ਚੋਪੜਾ,ਡਾ ਸੰਦੀਪ ਕੌਰ, ਸ.ਅਮਨਦੀਪ ਸਿੰਘ ਲਾਇਬ੍ਰੇ੍ਰਰੀਅਨ,
ਪ੍ਰੋ.ਪਰਵਿੰਦਰ ਸਿੰਘ, ਪ੍ਰੋ. ਹਰਿੰਦਰ ਕੌਰ, ਪ੍ਰੋ.ਜਸਮਿੰਦਰ ਕੌਰ, ਪ੍ਰੋ.ਗੁਰਪ੍ਰੀਤ ਕੋਰ, ਪ੍ਰੋ. ਅਮਰਜੋਤ ਕੌਰ,
ਪ੍ਰੋ.ਰਵਿੰਦਰ ਕੌਰ ਹਾਜਰ ਸਨ।

Leave a Reply

*

captcha *