29
NOV
2021

ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਲਗਾਈ ਗਈ ਪੁਰਾਤਨ ਪੰਜਾਬੀ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜਸ੍ਰੀ ਚਮਕੌਰ ਸਾਹਿਬ ਵਿਖੇ ਪੰਜਾਬੀ ਮਾਹ ਦੌਰਾਨ ਪੋਸਟ ਗੈ੍ਰਜੂਏਟ ਪੰਜਾਬੀ ਵਿਭਾਗ ਵੱਲੋਂ ਪੁਰਾਤਨ ਪੰਜਾਬੀ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ।ਜਿਸ ਵਿੱਚ ਕਾਲਜ ਵਿਿਦਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪੋ-ਆਪਣੇ ਘਰਾਂ ਤੋਂ ਪੁਰਾਤਨ ਬਰਤਨਪੁਰਾਤਨ ਬਰਤਨ ਮਿੱਟੀ ਦੇਚਰਖ਼ਾ ਅਤੇ ਚਰਖ਼ੇ ਨਾਲ ਜੁੜੀਆਂ ਵਸਤਾਂਕਸੀਦਾਕਾਰੀ ਅਤੇ ਬੁਣਤੀ ਵਸਤਾਂਪੁਰਾਤਨ ਗਹਿਣੇਪੁਰਾਤਨ ਪਕਵਾਨਪੁਰਾਤਨ ਪਹਿਰਾਵਾਚਾਦਰਾਂ,ਖੇਸੀਆਂਰੁਮਾਲਸਿਰਹਾਣੇਝੋਲੇਪੁਰਾਤਨ ਖੇਤੀ ਦੇ ਸੰਦਚੱਕੀਆਂਮਧਾਣੀਆਂਕੂੰਡੇਸੋਟੇਮਰਤਬਾਨ ਜਿਹੜੇ ਕਿ ਪਿਛਲੇ ਸਮਿਆਂ ਦੌਰਾਨ ਰੋਜਾਨਾ ਵਰਤੇ ਜਾਂਦੇ ਸਨ ਅਤੇ ਰੋਜਮਰਾ ਦੀ ਜ਼ਿੰਦਗੀ ਦਾ ਇੱਕ ਅਨਿੱਖੜ ਹਿੱਸਾ ਸਨ।ਵਿਸ਼ੇਸ਼ ਤੌਰ ਤੇ ਵਿਿਦਆਰਥੀਆਂ ਵੱਲੋਂ 200 ਸਾਲ ਪੁਰਾਣਾ ਖੁੰਡਾਅੰਗਰੇਜਾਂ ਦੇ ਸਮੇਂ ਦੇ ਸਿੱਕੇਦੁਰਲੱਭ ਹੱਥ ਲਿਖਤ ਅਤੇ ਪ੍ਰਿੰਟਡ ਪੁਸਤਕਾਂਗ੍ਰਾਮੋਫੋਨਅਨਾਜ ਅਤੇ ਆਟਾ ਸਾਂਭਣ ਵਾਲੇ ਮੱਟ ਵਿਸ਼ੇਸ਼ ਆਕਰਸ਼ਣ ਪੈਦਾ ਕਰ ਰਹੇ ਸਨ।ਵਿਿਦਆਰਥੀਆਂ ਵੱਲੋਂ ਹਰ ਵਸਤੂ ਦਾ ਨਾਂਉਸਦੀ ਅਹਿਮੀਅਤਵਰਤੋਂ ਦੇ ਢੰਗਉਸਦੀ ਪੁਰਾਤਨਤਾ ਸੰਬੰਧੀ ਵੇਰਵਿਆਂ ਸਹਿਤ ਜਾਣਕਾਰੀ ਦਿੱਤੀ ਗਈ।ਕਾਲਜ ਪਿੰਸੀਪਲ ਡਾ. ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਵਿਭਾਗ ਵੱਲੋਂ ਕੀਤਾ ਗਿਆ ਇਹ ਉਪਰਾਲਾ ਆਪਣੇ ਆਪ ਵਿੱਚ ਵਿਲੱਖਣ ਅਤੇ ਨਿਵੇਕਲਾ ਕਾਰਜ ਸਾਬਿਤ ਹੋਇਆ ਹੈ।ਕਿਉਂਕਿ ਅਜੋਕੇ ਮਸ਼ੀਨੀ ਯੁੱਗ ਵਿੱਚ ਅਸੀਂ ਬਿਜਲਈ ਅਤੇ ਮਕੈਨੀਕਲ ਵਸਤਾਂ ਦੀ ਵਰਤੋਂ ਦੇ ਐਨੇ ਆਦੀ ਹੋ ਚੁੱਕੇ ਹਾਂ ਕਿ ਆਪਣੇ ਵਿਰਸੇ ਨਾਲ ਜੁੜੀਆਂ ਬਹੁਮੁੱਲੀਆਂ ਵਸਤਾਂ ਨੂੰ ਘਰਾਂ ਦੇ ਸਟੋਰ ਰੂਮ ਜਾਂ ਪਰਛੱਤੀਆਂ ਵੱਲ ਧੱਕਦੇ ਜਾ ਰਹੇ ਹਾਂ।ਇਸਦੇ ਨਾਲ ਹੀ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਆਪਣੇ ਵਿਰਸੇ ਤੇ ਮਾਣ ਕਰਨ ਅਤੇ ਪੁਰਾਤਨ ਵਸਤਾਂ ਨੂੰ ਸਾਂਭਣ ਲਈ ਪ੍ਰੇਰਿਤ ਵੀ ਕੀਤਾ।ਇਸ ਮੌਕੇ ਵੱਖੋ-ਵੱਖਰੀਆਂ ਵਸਤਾਂ ਦੇ ਸਟਾਲਾਂ ਨੂੰ ਸਜਾਉਣ ਅਤੇ ਪੁਰਾਤਨ ਵਸਤਾਂ ਦੀ ਸਾਂਭ-ਸੰਭਾਂਲ ਨੂੰ ਧਿਆਨ ਵਿੱਚ ਰੱਖਦਿਆਂ ਕਰਵਾਏ ਗਏ ਮੁਕਾਬਲਿਆਂ ਦੇ ਨਤੀਜੇ ਅੱਗੇ ਲਿਖੇ ਅਨੁਸਾਰ ਰਹੇ।ਪੁਰਾਤਨ ਬਰਤਨ ਵਿੱਚ ਬੀ.ਏ. ਭਾਗ ਤੀਜਾ ਦੀ ਟੀਮ ਨੇ ਪਹਿਲਾ ਸਥਾਨਬੀ.ਕਾਮਬੀ.ਐੱਸ.ਸੀ.ਬੀ.ਸੀ.ਏ. ਭਾਗ ਤੀਜਾ ਦੀ ਟੀਮ ਨੇ ਦੂਜਾ ਸਥਾਨਐੱਮ. ਏ. ਭਾਗ ਪਹਿਲਾ ਅਤੇ ਦੂਜਾ ਦੀ ਟੀਮ ਨੇ ਤੀਜਾ ਸਥਾਨ,ਪੁਰਾਤਨ ਬਰਤਨ ਮਿੱਟੀ ਦੇ ਵਿੱਚ ਬੀ.ਏ. ਭਾਗ ਤੀਜਾ ਦੀ ਟੀਮ ਨੇ ਪਹਿਲਾ ਸਥਾਨਚਰਖਾ ਅਤੇ ਚਰਖੇ ਨਾਲ ਜੁੜੀਆਂ ਵਸਤਾਂ ਵਿੱਚ ਬੀ.ਏ. ਭਾਗ ਤੀਜਾ ਦੀ ਟੀਮ ਨੇ ਪਹਿਲਾ ਸਥਾਨਐੱਮ. ਏ. ਭਾਗ ਪਹਿਲਾ ਅਤੇ ਭਾਗ ਦੂਜਾ ਦੀ ਟੀਮ ਨੇ ਦੂਜਾ ਸਥਾਨਦਮਨਦੀਪ ਕੌਰ ਬੀ.ਸੀ.ਏ ਭਾਗ ਤੀਜਾ ਨੇ ਤੀਜਾ ਸਥਾਨਜੰਨਤ ਬੀ. ਐੱਸ. ਸੀ. ਐਗਰੀਕਲਚਰ ਭਾਗ ਚੌਥਾ ਨੇ ਹੌਂਸਲਾ ਅਫ਼ਜਾਈ ਸਥਾਨਕਸੀਦਾਕਾਰੀ ਅਤੇ ਬੁਣਤੀ ਵਸਤਾਂ ਵਿੱਚ ਬੀ.ਏ. ਭਾਗ ਤੀਜਾ ਦੀ ਟੀਮ ਨੇ ਪਹਿਲਾ ਸਥਾਨ,ਬੀ. ਐੱਸ. ਸੀ. ਟੀਮ ਨੇ ਦੂਜਾ ਸਥਾਨ ਅਤੇ ਬੀ. ਕਾਮ. ਦੀ ਟੀਮ ਨੇ ਤੀਜਾ ਸਥਾਨਪੁਰਾਤਨ ਗਹਿਿਣਆਂ ਵਿੱਚ ਬੀ.ਏ.ਬੀ.ਐੱਸ. ਸੀ. ਭਾਗ ਤੀਜਾ ਦੀ ਟੀਮ ਨੇ ਪਹਿਲਾ ਸਥਾਨਪੁਰਾਤਨ ਪਕਵਾਨ ਵਿੱਚ ਐੱਮ. ਏ. ਭਾਗ ਪਹਿਲਾ ਅਤੇ ਦੂਜਾ ਦੀ ਟੀਮ ਨੇ ਪਹਿਲਾ ਸਥਾਨਬੀ.ਏ. ਭਾਗ ਤੀਜਾ ਦੀ ਟੀਮ ਨੇ ਦੂਜਾ ਸਥਾਨਬੀ. ਸੀ. ਏ. ਭਾਗ ਤੀਜਾ ਦੀ ਟੀਮ ਨੇ ਤੀਜਾ ਸਥਾਨ ਅਤੇ ਜਸਪ੍ਰੀਤ ਕੌਰ ਬੀ. ਐੱਸ. ਸੀ. ਭਾਗ ਤੀਜਾ ਨੇ ਹੌਂਸਲਾ ਅਫ਼ਜਾਈ ਸਥਾਨਚਾਦਰਾਂਖੇਸੀਆਂਰੁਮਾਲਸਿਰਹਾਣੇਝੋਲੇ ਵਿੱਚ ਬੀ.ਸੀ.ਏ. ਭਾਗ ਤੀਜਾ ਦੀ ਟੀਮ ਨੇ ਪਹਿਲਾ ਸਥਾਨਐੱਮ. ਏ. ਭਾਗ ਪਹਿਲਾ ਅਤੇ ਭਾਗ ਦੂਜਾ ਦੀ ਟੀਮ ਨੇ ਦੂਜਾ ਸਥਾਨਬੀ. ਏ. ਭਾਗ ਤੀਜਾ ਦੀ ਟੀਮ ਨੇ ਤੀਜਾ ਸਥਾਨਪੁਰਾਤਨ ਖੇਤੀ ਦੇ ਸੰਦਾਂ ਵਿੱਚ ਐੱਮ. ਏ. ਭਾਗ ਪਹਿਲਾ ਅਤੇ ਭਾਗ ਦੂਜਾ ਦੀ ਟੀਮ ਨੇ ਪਹਿਲਾ ਸਥਾਨਚੱਕੀਆਂਮਧਾਣੀਆਂਕੂੰਡੇਸੋਟੇਮਰਤਬਾਨ ਆਦਿ ਵੰਨਗੀਆਂ ਵਿੱਚ ਬੀ. ਸੀ.ਏ. ਦੀ ਟੀਮ ਨੇ ਪਹਿਲਾ ਸਥਾਨਐੱਮ. ਏ. ਭਾਗ ਪਹਿਲਾ ਅਤੇ ਭਾਗ ਦੂਜਾ ਦੀ ਟੀਮ ਨੇ ਦੂਜਾ ਸਥਾਨਜੰਨਤ ਅਰਸ਼ਪ੍ਰੀਤ ਕੌਰ ਦੀ ਟੀਮ ਨੇ ਤੀਜਾ ਸਥਾਨਪੁਰਾਤਨ ਪਹਿਰਾਵੇ ਵਿੱਚ ਐੱਮ. ਏ. ਭਾਗ ਪਹਿਲਾ ਅਤੇ ਭਾਗ ਦੂਜਾ ਦੀਆਂ ਟੀਮਾਂ ਨੇ ਸਰਵੋਤਮ ਸਥਾਨ ਹਾਸਿਲ ਕੀਤਾ।ਇਸ ਮੌਕੇ ਸ. ਦਵਿੰਦਰ ਸਿੰਘ ਜਟਾਣਾ (ਸਾਬਕਾ ਸਕੱਤਰ ਮਨੇਜਮੈਂਟ ਕਮੇਟੀਬੇਲਾ ਕਾਲਜ)ਪ੍ਰਸਿੱਧ ਸਮਾਜ ਸੇਵੀ ਮਾਸਟਰ ਸੁਰਿੰਦਰਪਾਲ ਸਿੰਘ ਜੀਸ. ਅਵਤਾਰ ਸਿੰਘ ਜੀਮਸ਼ਹੂਰ ਯੂ ਟਿਊਬਰ ਬਿਕਰਮ ਸਿੰਘ ਮਾਹਲਾਂਅਰਸ਼ਪ੍ਰੀਤ ਸਿੰਘ ਕਾਲਜ ਦੀ ਓ. ਐੱਸ. ਏ ਕਮੇਟੀ ਦੇ ਪ੍ਰਧਾਨ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ।

Leave a Reply

*

captcha *