ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋਂ ਕੀਤਾ ਗਿਆ ਧੰਨਵਾਦੀ ਟਰੈਕਟਰ ਮਾਰਚl

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵੱਲੋਂ ਕੇਂਦਰ ਸਰਕਾਰ ਦੁਆਰਾ ਕਿਸਾਨ ਜਥੇਬੰਦੀਆਂ ਦੇ ਰੋਹ ਅੱਗੇ ਝੁਕਦਿਆਂ ਰੱਦ ਕੀਤੇ ਤਿੰਨ ਕਾਲੇ ਕਾਨੂੰਨਾਂ, ਕਿਸਾਨਾਂ ਦੀ ਘਰ ਵਾਪਸੀ ਅਤੇ ਸਮਾਜ ਦੇ ਹਰ ਵਰਗ ਵੱਲੋਂ ਸੰਘਰਸ਼ ਦੌਰਾਨ ਮਿਲੇ ਸਹਿਯੋਗ ਲਈ ਵੱਖੋ-ਵੱਖਰੀਆਂ ਕਿਸਾਨ ਯੂਨੀਅਨਾਂ ਅਤੇ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਧੰਨਵਾਦੀ ਟਰੈਕਟਰ ਮਾਰਚ ਕੀਤਾ ਗਿਆ।ਕਾਲਜ ਤੋਂ ਆਰੰਭ ਹੋਇਆ ਇਹ ਟਰੈਕਟਰ ਮਾਰਚ ਸ੍ਰੀ ਚਮਕੌਰ ਸਾਹਿਬ ਦੇ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪਹੁੰਚਿਆ।ਜਿੱਥੇ ਸਮੁੱਚੀ ਸੰਗਤ ਨੇ ਗੁਰੁ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਸਾਨ ਯੂਨੀਅਨਾਂ ਦੁਆਰਾ ਅਨੁਸ਼ਾਸਨਬੱਧਤਾ ਅਤੇ ਜ਼ਜਬੇ ਨਾਲ ਲੜੇ ਸੰਘਰਸ਼ ਦਾ ਵਰਨਣ ਕਰਦਿਆਂ ਖੇਤੀ ਕਾਨੂੰਨਾਂ ਦੇ ਰੱਦ ਹੋਣ ਨੂੰ ਪੰਜਾਬ ਦੀ ਹੋਂਦ ਲਈ ਸ਼ੁੱਭ ਸ਼ਗਨ ਦੱਸਿਆ।ਇਸਦੇ ਨਾਲ ਹੀ ਉਨ੍ਹਾਂ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਇਲਾਕੇ ਦੀ ਇੱਕੋ-ਇੱਕ ਸੰਸਥਾ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋਂ ਕਿਸਾਨੀ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਆਰਥਿਕ ਮਦਦ ਦੇ ਨਾਲ-ਨਾਲ ਸਰਦੀ ਦੌਰਾਨ ਗਰਮ ਕੱਪੜਿਆਂ ਦੀ ਸੇਵਾ, ਟੋਲ ਪਲਾਜ਼ਿਆਂ ਤੇ ਡਟੇ ਕਿਸਾਨਾਂ ਨੂੰ ਸਮਰਥਨ ਦੇਣ, ਸ਼ਹੀਦ ਕਿਸਾਨਾਂ ਲਈ ਅਰਦਾਸ ਸਮਾਗਮ ਵਰਗੀਆਂ ਗਤੀਵਿਧੀਆਂ ਨਾਲ ਕਿਸਾਨ ਅੰਦੋਲਨ ਦਾ ਸਾਥ ਨਿਭਾਇਆ ਗਿਆ।ਉਨ੍ਹਾਂ ਇਸ ਟਰੈਕਟਰ ਮਾਰਚ ਵਿੱਚ ਪਹੁੰਚੇ ਸਮੂਹ ਪਤਵੰਤਿਆਂ ਨੂੰ ਕਾਲਜ ਵੱਲੋਂ ਜੀ ਆਇਆਂ ਨੂੰ ਆਖਦਿਆਂ ਧੰਨਵਾਦ ਕੀਤਾ ਗਿਆ।ਇਸ ਮੌਕੇ ਸ. ਮੇਜਰ ਸਿੰਘ ਮਾਂਗਟ, ਚਰਨ ਸਿੰਘ ਮੁੰਡੀਆਂ, ਤਲਵਿੰਦਰ ਸਿੰਘ ਗੱਗੋਂ, ਪਰਗਟ ਸਿੰਘ ਰੋਲੂਮਾਜਰਾ, ਗੁਰਨਾਮ ਸਿੰਘ ਜੱਸੜਾਂ, ਗੁਰਿੰਦਰ ਸਿੰਘ ਭੰਗੂ, ਹਰਿੰਦਰ ਸਿੰਘ ਜਟਾਣਾ, ਪ੍ਰਮੁੱਖ ਕਿਸਾਨ ਆਗੂ, ਕਾਲਜ ਦੀ ਓ.ਐੱਸ.ਏ. ਦੇ ਪ੍ਰਧਾਨ ਅਰਸ਼ਪ੍ਰੀਤ ਸਿੰਘ ਧਨੋਆ ਅਤੇ ਸਮੂਹ ਮੈਂਬਰ ਹਾਜ਼ਰ ਸਨ।ਇਸ ਤੋਂ ਇਲਾਵਾ ਵੱਖੋ-ਵੱਖਰੇ ਸਮਾਜ ਸੇਵੀ ਸੰਗਠਨਾਂ ਤੋਂ ਸ. ਬਲਦੇਵ ਸਿੰਘ ਹਾਫ਼ਿਜਾਬਾਦ, ਮਾਸਟਰ ਸੁਰਿੰਦਰਪਾਲ ਸਿੰਘ ਜੀ, ਸ. ਮਲਕੀਤ ਸਿੰਘ ਜੀ, ਸ, ਹਰਿੰਦਰ ਸਿੰਘ ਜੀ, ਸ. ਸਮਸ਼ੇਰ ਸਿੰਘ ਜੀ ਅਤੇ ਇਲਾਕੇ ਦੇ ਬਹੁ- ਗਿਣਤੀ ਨੌਜਵਾਨ ਟਰੈਕਟਰਾਂ ਸਮੇਤ ਇਸ ਮਾਰਚ ਵਿੱਚ ਸ਼ਾਮਿਲ ਹੋਏ।ਟਰੈਕਟਰ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਕੀਤੇ ਗਏ ਸਾਦੇ ਸਮਾਗਮ ਦੌਰਾਨ ਵੱਖੋ-ਵੱਖਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਹਾਜ਼ਰੀਨ ਦਾ ਕਾਲਜ ਵੱਲੋਂ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *