ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵਿਖੇ ਚੱਲ ਰਹੇ ਬੱਡੀ ਗਰੁੱਪ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਵਰਗ ਦੀਆਂ ਅੱਗੇ ਵੱਧਣ ਦੀਆਂ ਅਸੀਮ ਸੰਭਾਵਨਾਵਾਂ ਨੂੰ ਜੇਕਰ ਸਹੀ ਦਿਸ਼ਾ ਦਿੱਤੀ ਜਾਵੇ ਤਾਂ ਇਹ ਵਰਗ ਜਿੱਥੇ ਆਪਣੇ ਭਵਿੱਖ ਨੂੰ ਸੰਵਾਰਨ ਲਈ ਯਤਨਸ਼ੀਲ ਹੁੰਦਾ ਹੈ ਉੱਥੇ ਹੀ ਸਮਾਜ ਦੀ ਯੋਗ ਅਗਵਾਈ ਕਰਨ ਵਿੱਚ ਵੀ ਯੋਗਦਾਨ ਪਾਉਂਦਾ ਹੈ।ਕਾਲਜ ਵਿੱਚ ਸਥਾਪਿਤ ਬੱਡੀ ਗਰੁੱਪ ਵਿਿਦਆਰਥੀਆਂ ਦੀ ਸ਼ਖ਼ਸੀ ਉਸਾਰੀ ਅਤੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾਅ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ।ਇਸ ਲਈ ਇਹ ਗਰੁੱਪ ਮੁਬਾਰਕਬਾਦ ਦਾ ਹੱਕਦਾਰ ਹੈ।ਵਿਸ਼ੇਸ਼ ਲੈਕਚਰ ਦੌਰਾਨ ਮੱੁਖ ਬੁਲਾਰੇ ਵੱਜੋਂ ਡਾ. ਰਮਨਦੀਪ ਕੌਰ, ਧਾਰਮਿਕ ਵਿਭਾਗ ਨੇ “ ਗੁਰਬਾਣੀ ਅਧਾਰਿਤ ਜੀਵਨ ਜਾਚ” ਵਿਸ਼ੇ ਤੇ ਬੋਲਦਿਆਂ ਵਿਿਦਆਰਥੀਆਂ ਨੂੰ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਉਣ ਲਈ ਪ੍ਰੇਰਿਆ।ਉਨ੍ਹਾਂ ਗੁਰ ਇਤਿਹਾਸ ਅਤੇ ਗੁਰਬਾਣੀ ਦੀਆਂ ਤੁਕਾਂ ਅਧਾਰਿਤ ਵਿਿਦਆਰਥੀਆਂ ਲਈ ਇੱਕ ਮਾਡਲ ਸਿਰਜਦਿਆਂ ਦੱਸਿਆ ਕਿ ਮੱਲ ਅਖਾੜਿਆਂ ਅਤੇ ਖੇਡਾਂ ਦਾ ਆਯੋਜਨ ਸਰੀਰ ਦੀ ਨਿਰੋਗਤਾ ਲਈ ਕੀਤਾ ਜਾਂਦਾ ਰਿਹਾ ਹੈ।ਇਸ ਤਰ੍ਹਾਂ “ਨਚਣੁ ਕੁਦਣੁ ਮਨ ਕਾ ਚਾਉ” ਗੁਰਬਾਣੀ ਦੀਆਂ ਪਵਿੱਤਰ ਤੁਕਾਂ ਨੌਜਵਾਨੀ ਦੇ ਜ਼ੋਸ਼, ਉਤਸ਼ਾਹ ਅਤੇ ਚਾਅ ਦੀ ਤਰਜ਼ਮਾਨੀ ਕਰਦੀਆਂ ਹਨ।ਇਸ ਮੌਕੇ ਇੰਚਾਰਜ ਡਾ. ਸੰਦੀਪ ਕੌਰ ਵੱਲੋਂ ਨਵੇਂ ਵਿੱਦਿਅਕ ਵਰ੍ਹੇ ਨੂੰ ਧਿਆਨ ’ਚ ਰੱਖਦਿਆਂ ਬੱਡੀ ਗਰੁੱਪ ਬਣਾਏ ਗਏ ਅਤੇ ਪਿਛਲੇ ਸਮੇਂ ਦੌਰਾਨ ਬੱਡੀ ਗਰੁੱਪ ਵੱਲੋਂ ਕੀਤੀਆਂ ਪ੍ਰਾਪਤੀਆਂ ਅਤੇ ਸਰਗਰਮੀਆਂ ਤੇ ਵਿਚਾਰ ਕੀਤਾ ਗਿਆ।ਪ੍ਰੋ. ਸੁਖਵਿੰਦਰ ਕੌਰ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।
ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਬੱਡੀ ਗਰੁੱਪ ਵੱਲੋਂ ਕਰਵਾਇਆ ਗਿਆ ਵਿਸ਼ੇਸ਼ ਲੈਕਚਰ
September 17, 2021September 17, 2021 Khalsa College, Chamkaur SahibKhalsa College, Chamkaur Sahib 0 Comments
Related Posts
ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ‘ਵਿਸ਼ਵ ਪਾਣੀ ਦਿਵਸ’ ਮੌਕੇ ਆਨਲਾਈਨ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਦੇ ...
Amritdhari Scholarship worth Rs 7 lacs given to students by SGPC
SGPC, Sri Amritsar Sahib has distributed Amritdhari Scholarship worth Rs 7 lacs to students of our college. ਖ਼ਾਲਸਾ ਕਾਲਜ ਸ੍ਰੀ ...
ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋਂ ਫਰੀ ਆਨ-ਲਾਇਨ ਬੇਸਿਕ ਕੰਪਿਊਟਰ ਕੋਰਨ ਸ਼ੁਰੂ
ਆਨ-ਲਾਇਨ ਕੰਪਿਊਟਰ ਕੋਰਨ ਲਵੀ ਵਿਿਦਆਰਥੀਆਂ ਵਿਚ ਭਾਰੀ ਉਤਸ਼ਾਹ ਪ੍ਰਿੰਸੀਪਲ ਡਾ.ਜਸਵੀਰ ਸਿੰਘ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ...