23
DEC
2020

ਸਮੂਹ  ਸਟਾਫ ਵੱੱਲੋਂ ਇੱੱਕ ਸਮੇਂ ਦਾ ਭੋਜਨ ਛੱੱਡ ਕੇ ਕਿਸਾਨੀ ਸੰਘਰਸ਼ ਨੂੰ ਪੂਰਨ ਹਮਾਇਤ।

ਸਮੂਹ  ਸਟਾਫ ਵੱੱਲੋਂ ਇੱੱਕ ਸਮੇਂ ਦਾ ਭੋਜਨ ਛੱੱਡ ਕੇ ਕਿਸਾਨੀ ਸੰਘਰਸ਼ ਨੂੰ ਪੂਰਨ ਹਮਾਇਤ

ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ਼੍ਰੀ ਚਮਕੌਰ ਸਾਹਿਬ ਵੱੱਲੋ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਕਿਸਾਨੀ ਕਾਲੇ ਕਾਨੂੰਨਾਂ ਦੇ ਵਿਰੋਧ ਅਤੇ ਦੇਸ਼ ਦੇ ਅੰਨਦਾਤਾ ਦੇ ਹੱੱਕ ਵਿੱੱਚ ਅੱੱਜ “ਵਿਸ਼ਵ ਕਿਸਾਨ ਦਿਵਸ” ਮੌਕੇ ਸਮੂਹ ਕਿਸਾਨ ਜਥੇਬੰਦੀਆ ਵੱੱਲੋ ਦਿੱੱਤੇ ਗਏ ਇਕ ਸਮੇਂ ਦੇ ਅਨਾਜ ਛੱੱਡਣ ਦੇ ਸੱੱਦੇ ਦਾ ਪੂਰਨ ਸਮਰਥਨ ਕਰਦਿਆਂ ਸਮੂਹ ਸਟਾਫ ਵੱੱਲੋਂ ਦੁਪਹਿਰ ਦਾ ਖਾਣਾ ਛੱੱਡ ਕੇ ਇਸ ਸੰਘਰਸ਼ ਨੂੰ ਹਮਾਇਤ ਦਿੱੱੱਤੀ ਗਈ।
ਕਾਲਜ ਪ੍ਰਿੰਸੀਪਲ  ਡਾ.ਜਸਵੀਰ ਸਿੰਘ ਵੱੱਲੋ ਇਸ ਮੌਕੇ ਜਾਣਕਾਰੀ ਦਿੰਦਿਆ ਦੱੱਸਿਆ ਗਿਆ ਕਿ ਕੇਂਦਰ ਸਰਕਾਰ ਦੁਆਰਾ ਪਾਸ ਤਿੰਨ ਕਾਨੂੰਨ ਕਿਸਾਨ ਵਿਰੋਧੀ ਹਨ ਇੰਨ੍ਹਾਂ ਨੂੰ ਤੁਰੰਤ ਰੱੱਦ ਕਰਦਿਆਂ ਸਰਕਾਰ ਨੂੰ ਅੰਨਦਾਤੇ ਦੀ ਸਨਮਾਨ ਬਹਾਲੀ ਕਰਨੀ ਚਾਹੀਦੀ ਹੈ।ਇਨ੍ਹਾਂ ਕਾਨੰੰੂਨਾ ਦੀ ਅਸਲੀਅਤ ਕਿਸਾਨਾਂ ਦੁਆਰਾ ਜਗਜਾਹਰ ਕੀਤੀ ਜਾ ਚੁੱੱਕੀ ਹੈ,ਕਿ ਕਿਵੇਂ ਸਰਕਾਰਾਂ ਭੋਲੇ-ਭਾਲੇ ਕਿਸਾਨਾਂ ਦੇ ਹੱੱਕਾਂ ਤੇ ਬੜੀ ਚਤੁਰਾਈ ਨਾਲ ਡਾਕਾ ਮਾਰਦੀਆਂ ਹਨ।ਉਨ੍ਹਾਂ ਦੱੱਸਿਆ ਕਿ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦਾ ਸਮੂਹ ਸਟਾਫ ਤਨੋ-ਮਨੋ ਅਤੇ ਧਨੋ ਕਿਸਾਨ ਭਾਈਚਾਰੇ ਦੇ ਨਾਲ ਡੱੱਟ ਕੇ ਖੜਾ ਹੈ।ਇਥੇ ਵਰਣਨਯੋਗ ਹੈ ਕਿ ਪਹਿਲਾਂ ਵੀ ਖਾਲਸਾ ਕਾਲਜ ਦਾ ਸਮੂਹ ਸਟਾਫ ਨੀਲੋਂ-ਰੋਪੜ ਜੀ.ਟੀ ਰੋਡ ਤੇ ਸਥਿਤ ਟੋਲ ਪਲਾਜਾ ਤੇ ਕਿਸਾਨਾਂ ਦੇ ਧਰਨੇ ਵਿਚ ਸ਼ਮੂਲੀਅਤ ਕਰ ਚੁੱੱਕਾ ਹੈ।ਇਸ ਮੌਕੇ ਸਮੂਹ ਸਟਾਫ ਵੱੱਲੋਂ ਵਿਹ ਪ੍ਰਣ ਕੀਤਾਂ ਗਿਆਂ ਕਿ ਸੰਘਰਸ਼ੀਲ  ਕਿਸਾਨਾਂ ਵੱੱਲੋਂ ਉਲੀਕੇ ਹਰ ਪ੍ਰੋਗਰਾਮ/ਸੱੱਦੇ ਦਾ ਭਰਪੂਰ ਸਮਰਥਨ ਕੀਤਾ ਜਾਵੇਗਾ।ਇਸ ਮੌਕੇਂ ਖਾਲਸਾ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸੀ।

Leave a Reply

*

captcha *