07
DEC
2020

“ਫਿੱਟ ਇੰਡੀਆ ਪ੍ਰਭਾਤ ਫੇਰੀ”

ਬੀਬੀ ਸ਼ਰਨ ਕੌਰ ਖਾਲਸਾ ਕਾਲਜ “ਫਿੱਟ ਇੰਡੀਆ ਪ੍ਰਭਾਤ ਫੇਰੀ”
ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਐਨ.ਐੱਸ. ਐੱਸ. ਵਲੰਟੀਅਰਜ,ਰੈੱਡ ਰਿਬਨ ਕਲੱਬ,ਬਡੀ ਗਰੁੱਪਾਂ ਦੁਆਰਾ ਵੱਖ-ਵੱਖ ਪਿੰਡਾਂ ਵਿੱਚ 01 ਦਸੰਬਰ 2020 ਤੋਂ 06 ਦਸੰਬਰ 2020 ਤੱਕ “ਫਿੱਟ ਇੰਡੀਆ ਪ੍ਰਭਾਤ ਫੇਰੀ” ਕੱਢੀ ਗਈ।ਇਸ ਦੌਰਾਨ ਵਿਿਦਆਰਥੀਆਂ ਦੁਆਰਾ “ਫਿੱਟ ਇੰਡੀਆ ਡੋਜ, ਆਧਾ ਘੰਟਾ ਰੋਜ” ਦੇ ਅਧਾਰ ਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਜਾਗਰੂਕ ਕੀਤਾ ਗਿਆ, ਕਿ ਸਾਨੂੰ ਆਪਣੇ ਸਰੀਰ ਨੂੰ ਨਿਰੋਗ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।ਇਹ ਪ੍ਰਭਾਤ ਫੇਰੀ ਜਾਗਰੂਕਤਾ ਮੁਹਿੰਮ ਦੇ ਤੌਰ ਤੇ ਸੀ,ਜਿਸ ਦਾ ਉਦੇਸ ਸਰੀਰਿਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਅਤੇ ਅਧਿਆਤਮਿਕ ਤੰਦਰੁਸਤੀ ਪ੍ਰਤੀ ਚੇਤੰਨਤਾ ਫੈਲਾਉਣਾ ਸੀ।ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਕਿਹਾ ਕਿ ਨੌਜਵਾਨਾ ਨੂੰ ਜਿੱਥੇ ਸਿਹਤ ਪੱਖੋ ਸੁਚੇਤ ਰਹਿਣ ਦੀ ਲੋੜ ਹੈ,ਉੱਥੇ ਹੀ ਉਨਾਂ੍ਹ ਨੂੰ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਵੀ ਅੱਗੇ ਆੳੇਣਾ ਚਾਹੀਦਾ ਹੈ।ਉਨਾਂ੍ਹ ਕਿਹਾ ਕਿ ਅਜਿਹੀਆਂ ਮੁਹਿੰਮਾਂ ਵੱਡੇ ਪੱਧਰ ਤੇ ਬਦਲਾਅ ਲਿਆਉਣ ਲਈ ਸਾਰਥਕ ਸਿੱਧ ਹੋ ਸਕਦੀਆਂ ਹਨ।ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇ ਸਮੂਹ ਸਟਾਫ ਅਤੇ ਵਲੰਟੀਅਰਜ ਨੂੰ ਇਸਦਾ ਹਿੱਸਾ ਬਣਨ ਲਈ ਮੁਬਾਰਕਬਾਦ ਦਿੱਤੀ।

Leave a Reply

*

captcha *