24
SEP
2021

ਖਾਲਸਾ ਕਾਲਜ ਵਿਖੇ ਮਨਾਇਆ ਗਿਆ ਅੱੈਨ.ਐੱਸ.ਐੱਸ. ਦਿਵਸ|

ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਸ਼੍ਰੀ ਚਮਕੌਰ ਸਾਹਿਬ ਵਿਖੇ ਮਿਤੀ 24 ਸਤੰਬਰ, 2021 ਨੂੰ ਅੱੈਨ.ਐੱਸ.ਐੱਸ. ਦਿਵਸ ਨੂੰ ਸਮਰਪਿਤ ਈ-ਕੋਲਾਜ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦਾ ਥੀਮ ਕੁਦਰਤੀ ਵਾਤਾਵਰਨ ਅਤੇ ਜੈਵਿਕ ਵਾਤਾਵਰਨ ਸੀ।ਇਹਨਾਂ ਮੁਕਾਬਲਿਆਂ ਵਿੱਚ ਅੱੈਨ.ਐੱਸ.ਐੱਸ. ਵਲੰਟੀਅਰਜ਼ ਵੱਲੋਂ ਵਧ ਚੜ ਕੇ ਹਿੱਸਾ ਲਿਆ ਗਿਆ।ਇਸ ਮੌਕੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਜੀ ਨੇ ਦੱਸਿਆ ਕਿ ਅੱੈਨ.ਐੱਸ.ਐੱਸ. ਜਿੱਥੇ ਸਾਨੂੰ ਸ਼ਖਸੀ ਉਸਾਰੀ ਦੇ ਅਨੇਕਾਂ ਮੌਕੇ ਪ੍ਰਦਾਨ ਕਰਦੀ ਹੈ, ਉੱਥੇ ਹੀ ਸਾਡੀ ਕੁਦਰਤੀ ਵਾਤਾਵਰਨ ਅਤੇ ਜੈਵਿਕ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਜ਼ਿੰਮੇਵਾਰੀ ਵੀ ਤੈਅ ਕਰਦੀ ਹੈ।ਅੱਜ ਦੇ ਹਾਲਾਤਾਂ ਅਨੁਸਾਰ ਸਾਨੂੰ ਸਭ ਨੂੰ ਜਾਗਰੂਕ ਹੋ ਕੇ ਆਪਣੀ ਇਹ ਜ਼ਿੰਮੇਵਾਰੀ ਅਦਾ ਕਰਨੀ ਚਾਹੀਦੀ ਹੈ।ਪ੍ਰੋਗਰਾਮ ਅਫਸਰ ਸੁਖਵੀਰ ਕੌਰ ਨੇ ਦੱਸਿਆ ਕਿ ਖਾਲਸਾ ਕਾਲਜ ਕੌਮੀ ਸੇਵਾ ਯੋਜਨਾ ਅਧੀਨ ਵਲੰਟੀਅਰਜ਼ ਨੂੰ ਸਮਾਜ ਸੇਵੀ ਕਾਰਜਾਂ ਅਤੇ ਚੌਗਿਰਦੇ ਦੀ ਸਾਂਭ ਸੰਭਾਲ ਲਈ ਪੂਰਨ ਸੰਵੇਦਨਸ਼ੀਲਤਾ ਨਾਲ ਸੇਵਾ ਨਿਭਾਉਣ ਲਈ ਪ੍ਰਪੱਕ ਕਰਨ ਵਿੱਚ ਯਤਨਸ਼ੀਲ ਹੈ। ਈ-ਕੋਲਾਜ ਅਤੇ ਪੋਸਟਰ ਮੇਕਿੰਗ ਦੇ ਮੁਕਾਬਲਿਆਂ ਦੀ ਜੱਜਾਂ ਦੀ ਭੂਮਿਕਾ ਪ੍ਰੋ. ਅਮ੍ਰਿਤਾ ਸੇਖੋਂ, ਡਾ. ਸੰਦੀਪ ਕੌਰ ਅਤੇ ਡਾ. ਸੁਮੀਤ ਕੌਰ ਨੇ ਨਿਭਾਈ। ਈ-ਕੋਲਾਜ ਵਿੱਚ ਕ੍ਰੀਤਿਕਾ (ਬੀ.ਏ.ਭਾਗ-ਤੀਜਾ) ਨੇ ਪਹਿਲਾ, ਨਵਨੀਤ ਕੌਰ (ਬੀ.ਐਸ.ਸੀ. ਮੈਡੀਕਲ ਭਾਗ-ਦੂਜਾ) ਅਤੇ ਰਮਨਜੀਤ ਕੌਰ (ਬੀ.ਏ.ਭਾਗ-ਤੀਜਾ) ਨੇ ਦੂਸਰਾ ਅਤੇ ਮਨਪ੍ਰੀਤ ਕੌਰ (ਬੀ.ਸੀ.ਏ. ਭਾਗ-ਪਹਿਲਾ) ਅਤੇ ਰਮਨਪ੍ਰੀਤ ਕੌਰ (ਬੀ.ਏ.ਭਾਗ-ਤੀਜਾ) ਨੇ ਤੀਸਰਾ ਸਥਾਨ ਹਾਸਿਲ ਕੀਤਾ।ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਗੁਰਸਿਮਰਨ ਕੌਰ ((ਬੀ.ਐਸ.ਸੀ. ਮੈਡੀਕਲ ਭਾਗ-ਪਹਿਲਾ) ਨੇ ਪਹਿਲਾ, ਪਵਨਦੀਪ ਕੌਰ (ਬੀ.ਐਸ.ਸੀ. ਭਾਗ-ਪਹਿਲਾ) ਅਤੇ ਸੰਦੀਪ ਕੌਰ (ਬੀ.ਐਸ.ਸੀ. ਨਾਨ ਮੈਡੀਕਲ ਭਾਗ-ਦੂਜਾ) ਨੇ ਦੂਸਰਾ ਅਤੇ ਜਸਪ੍ਰੀਤ ਕੌਰ (ਬੀ.ਐਸ.ਸੀ. ਨਾਨ ਮੈਡੀਕਲ ਭਾਗ-ਦੂਜਾ) ਨੇ ਤੀਸਰਾ ਸਥਾਨ ਅਤੇ ਅਮਨਜੋਤ ਕੌਰ ਨੇ ਹੌਂਸਲਾ ਵਧਾਊ ਇਨਾਮ ਹਾਸਿਲ ਕੀਤਾ।ਇਸ ਮੌਕੇ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਰਣਬੀਰ ਸਿੰਘ  ਅਤੇ ਸਮੂਹ ਸਟਾਫ ਹਾਜ਼ਰ ਸੀ।

Leave a Reply

*

captcha *