27
AUG
2019

ਖਾਲਸਾ ਕਾਲਜ ਵਿਖੇ ਚੱਲ ਰਹੇ ਦੋ ਰੋਜਾ ਖੇਡੇ ਮੁਕਾਬਲੇ ਹੋਏ ਸਮਾਪਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ
ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵਿਖੇ ਖੇਡ ਗਰਾਉਡ ਵਿੱਚ
ਪੰਜਾਬ ਰਾਜ ਸਕੂਲ ਖੇਡਾਂ ਜਿਲ੍ਹਾ ਰੂਪਨਗਰ ਦੇ ਸ਼੍ਰੀ ਚਮਕੌਰ ਸਾਹਿਬ ਜੋਨ ਦੇ ਚੱਲ ਰਹੇ 2
ਰੋਜਾ ਖੇਡ ਮੁਕਾਬਲਿਆਂ ਦੇ ਅੱਜ ਦੂਜੇ ਦਿਨ ਫਾਇਨਲ ਖੋ ਖੋ ਅੰਡਰ-14 ਅਤੇ ਅੰਡਰ-17
ਸਾਲਾਂ ਲੜਕੀਆਂ ਵਰਗ ਵਿੱਚ ਗਾਰਡਨ ਵੈਲੀ ਸਕੂਲ ਅਤੇ ਅੰਡਰ-19 ਸਾਲਾਂ ਲੜਕੀਆਂ
ਵਰਗ ਵਿੱਚ ਸਰਕਾਰੀ ਸੀ.ਸੈ. ਸਕੂਲ, ਡੱਲਾ ਜੇਤੂ ਰਿਹਾ | ਕਬੱਡੀ ਅੰਡਰ-14 ਸਾਲਾਂ ਲੜਕੀਆਂ
ਵਰਗ ਵਿੱਚ ਸਰਕਾਰੀ ਮਿਡਲ ਸਕੂਲ, ਦੁਗਰੀ, ਅੰਡਰ-17 ਸਾਲਾਂ ਵਰਗ ਵਿੱਚ ਕੰਨਿਆ ਸਕੂਲ
ਅਤੇ ਅੰਡਰ-19 ਸਾਲਾਂ ਲੜਕੀਆਂ ਵਰਗ ਵਿੱਚ ਸਰਕਾਰੀ ਸੀ.ਸੈ. ਸਕੂਲ, ਭੱਕੂ ਮਾਜਰਾ ਨੇ
ਜਿੱਤ ਦਰਜ ਕੀਤੀਆਂ । ਇਸ ਮੌਕੇ ਵੱਖੋ ਵੱਖਰੇ ਸਕੂਲਾਂ ਤੋਂ ਉੱਦਮ ਸਿੰਘ, ਨਰਿੰਦਰ ਸਿੰਘ,
ਵਰਿੰਦਰ ਸਿੰਘ, ਰਵਿੰਦਰਪਾਲ ਸਿੰਘ , ਬਰਿੰਦਰ ਸਿੰਘ , ਦਵਿੰਦਰ ਸਿੰਘ, ਸੁਰਿੰਦਰ ਸਿੰਘ,
ਗੁਰਪ੍ਰੀਤ ਕੌਰ, ਸਿਮਰਨਜੀਤ ਕੌਰ, ਧਰਮਿੰਦਰ ਕੌਰ, ਚਰਨਜੀਤ ਕੌਰ, ਗੁਰਵਿੰਦਰ ਸਿੰਘ,
ਨਿਰਮਲ ਕੌਰ, ਦਲਜੀਤ ਕੌਰ, ਹਰਵਿੰਦਰ ਕੌਰ, ਸੁਨੀਤਾ ਸ਼ਰਮਾ, ਹਰਵਿੰਦਰ ਸਿੰਘ, ਬਲਦੇਵ
ਸਿੰਘ, ਆਦਿ ਅਧਿਆਪਕ ਹਾਜ਼ਰ ਰਹੇ।

Leave a Reply

*

captcha *